ਪੰਜਾਬੀ ਲੇਖ

 

ਰੂਟ ਕਨਾਲ ਕੀ ਹੈ ?

ਡਾਕਟਰ ਪੰਨੂ:- ਦੰਦ ਦੀ ਬਾਹਰਲੀ ਪਰਤ ਦੇ ਹੇਠਾਂ ਅਤੇ ਦੰਦ ਦੇ ਹੇਠਲੀ ਨਰਮ ਥਾਂ, ਜਿਸ ਨੂੰ ਗੁਦਾ ਕਿਹਾ ਜਾਂਦਾ ਹੈ ਉਸ ਵਿਚ ਦੰਦ ਦੀਆਂ ਨਸਾਂ, ਰਗਾਂ, ਨਾੜਾਂ ਅਤੇ ਰੰਗ ਰਹਿਤ ਤਰਲ ਪਦਾਰਥ ਹੁੰਦੇ ਹਨ। ਰੂਟ ਕਨਾਲਜ਼ ਬਹੁਤ ਛੋਟੀਆਂ ਹੁੰਦੀਆਂ ਹਨ, ਨਿੱਕੇ ਨਿੱਕੇ ਖ਼ਾਨੇ, ਜੋ ਉਤਲੇ ਗੁਦਾ ਚੈਂਬਰ ਵਿਚੋਂ ਨਿਕਲ ਦੇ ਰੂਟ ਦੇ ਸਿਰੇ ਤੱਕ ਆਉਂਦੇ ਹਨ। ਇੱਕ ਦੰਦ ਵਿਚ ਘੱਟੋ ਘੱਟ ਇੱਕ ਅਤੇ ਚਾਰ ਤੋਂ ਜ਼ਿਆਦਾ ਰੂਟ ਕਨਾਲ ਨਹੀਂ ਹੁੰਦੇ।
ਰੂਟ ਕਨਾਲ ਦੇ ਇਲਾਜ ਦੀ ਜ਼ਰੂਰਤ ਕਿਉਂ ਪੈਂਦੀ ਹੈ?
ਡਾਕਟਰ ਪੰਨੂ – ਕਿਉਂਕਿ ਦੰਦ ਆਪਣੇ ਆਪ ਠੀਕ ਨਹੀਂ ਹੋਏਗਾ, ਇਲਾਜ ਕਰਾਏ ਬਗ਼ੈਰ ਲਾਗ ਫੈਲੇਗੀ, ਦੰਦ ਦੇ ਆਲੇ ਦੁਆਲੇ ਹੱਡੀ ਦੀ ਪਰਤ ਖ਼ਰਾਬ ਹੋਏਗੀ ਅਤੇ ਦੰਦ ਨਿਕਲ ਵੀ ਸਕਦਾ ਹੈ। ਦੰਦ ਦਾ ਦਰਦ ਆਮ ਤੌਰ ਤੇ ਵਧ ਜਾਂਦਾ ਹੈ, ਜਦੋਂ ਕਿਸੇ ਨੂੰ ਫੌਰੀ ਤੌਰ ਤੇ ਦੰਦ ਵੱਲ ਧਿਆਨ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਆਮ ਤੌਰ ਤੇ ਇਸ ਦਰਦ ਤੋਂ ਛੁਟਕਾਰਾ ਸਿਰਫ ਦੰਦ ਕਢਵਾਉਣ ਨਾਲ ਹੀ ਹੁੰਦਾ ਹੈ, ਜਿਸ ਨਾਲ ਲਾਗੇ ਦੇ ਦੰਦ ਥੋੜ੍ਹਾ ਇਧਰ ਉਧਰ ਹੋ ਜਾਂਦੇ ਹਨ ਤੇ ਕੋਈ ਚੀਜ਼ ਖਾਣ ਵਿਚ ਪਰੇਸ਼ਾਨੀ ਹੁੰਦੀ ਹੈ। ਹਾਲਾਂਕਿ ਦੰਦ ਕਢਵਾਉਣਾ ਬਹੁਤ ਸਸਤਾ ਹੈ, ਪਰ ਉਸ ਤੋਂ ਬਾਅਦ ਖ਼ਾਲੀ ਹੋਈ ਥਾਂ ਪੁਰ ਕਰਨ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਰੂਟ ਕਨਾਲ ਦੇ ਇਲਾਜ ਨਾਲੋਂ ਵੀ ਮਹਿੰਗੀ ਸਾਬਿਤ ਹੋ ਸਕਦੀ ਹੈ। ਜੇ ਤੁਹਾਡੀ ਇੱਛਾ ਹੋਵੇ, ਤੁਹਾਡਾ ਆਪਣਾ ਅਸਲੀ ਦੰਦ ਸੁਰਿੱਖਤ ਰੱਖਣਾ ਸਭ ਤੋਂ ਵਧੀਆ ਤਰੀਕਾ ਹੈ।
ਦੰਦ ਦਰਦ ਕਿਉਂ ਮਹਿਸੂਸ ਹੰਦਾ ਹੈ?
ਡਾਕਟਰ ਪੰਨੂ – ਜਦੋਂ ਡੂੰਘੀ ਖੋੜ ਜਾਂ ਫ਼ਰੈਕਚਰ ਹੋਣ ਨਾਲ ਗੁਦੇ ਵਿਚ ਲਾਗ ਲੱਗ ਜਾਂਦੀ ਹੈ, ਜਿਸ ਨਾਲ ਬੈਕਟੀਰੀਆ ਦੇ ਜਰਾਸੀਮ ਅੰਦਰ ਦਾਖ਼ਲ ਹੋ ਜਾਂਦੇ ਹਨ, ਜਾਂ ਸਦਮੇ ਕਾਰਨ ਜ਼ਖ਼ਮ ਹੰਦਾ ਹੈ, ਤਾਂ ਇਹ ਨਸ਼ਟ ਹੋ ਸਕਦਾ ਹੈ। ਨੁਕਸਾਨ ਹੋਣ ਵਾਲੇ ਜਾਂ ਨਸ਼ਟ ਹੋਏ ਗੁਦੇ ਕਾਰਨ ਖ਼ੂਨ ਦੇ ਵਹਾਅ ਅਤੇ ਸੈਲਿਊਲਰ ਦੀ ਹਰਕਤ ਵਿਚ ਵਾਧਾ ਹੋ ਜਾਂਦਾ ਹੈ ਅਤੇ ਦੰਦ ਦੇ ਅੰਦਰੋਂ ਪੈਣ ਵਾਲੇ ਦਬਾਅ ਤੋਂ ਕੋਈ ਅਰਾਮ ਨਹੀਂ ਮਿਲ ਸਕਦਾ। ਦੰਦ ਵਿਚ ਆਮ ਤੌਰ ਤੇ ਦਰਦ ਉਦੋਂ ਮਹਿਸੂਸ ਹੁੰਦਾ ਹੈ, ਜਦੋਂ ਕੋਈ ਚੀਜ਼ ਖਾਧੀ ਜਾਏ, ਚੱਬੀ ਜਾਏ ਜਾਂ ਗਰਮ ਜਾਂ ਠੰਡੇ ਖਾਣਿਆਂ ਦੀ ਵਰਤੋਂ ਕੀਤੀ ਜਾਏ।
ਰੂਟ ਕਨਾਲ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ?
ਡਾਕਟਰ ਪੰਨੂ – ਰੂਟ ਕਨਾਲ ਅਮਲ, ਖ਼ਰਾਬ ਹੋਏ ਗੁਦੇ ਦੀ ਸਫ਼ਾਈ ਕਰਕੇ ਅਤੇ ਕਨਾਲ ਨੂੰ ਮੁੜ ਸਹੀ ਸ਼ਕਲ ਦੇਕੇ ਦੰਦ ਦੇ ਰੂਟ ਕਨਾਲ ਵਿਚ ਖ਼ਰਾਬ ਜਾਂ ਨਸ਼ਟ ਹੋਏ ਗੁਦੇ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ। ਦੰਦ ਨੂੰ ਫਿਰ ਤੋਂ ਲੱਗਣ ਵਾਲੀ ਲਾਗ ਨੂੰ ਰੋਕਣ ਲਈ, ਉਸ ਵਿਚ ਹੋਏ ਸੁਰਾਖ਼ ਨੂੰ ਰਬੜ ਵਰਗੇ ਪਦਾਰਥ ਗੱਟਾ-ਪਰਚਾ ਨਾਲ ਭਰਿਆ ਜਾਂਦਾ ਹੈ। ਫਿਰ ਦੰਦ ਨੂੰ ਕਿਸੇ ਚੀਜ਼ ਨਾਲ ਸੋਨੇ ਜਾਂ ਵਧੀਆ ਕਿਸਮ ਦੀ ਮਿੱਟੀ ਨਾਲ ਸਥਾਈ ਤੌਰ ਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮਰੀਜ਼ ਅਸਲ ਦੰਦ ਨੂੰ ਸੁਰੱਖਿਅਤ ਕਰਨ ਦੇ ਯੋਗ ਹੋ ਜਾਂਦੇ ਹਨ। ਜਦੋਂ ਤੁਹਾਡਾ ਦੰਦਾਂ ਦਾ ਆਮ ਡਾੱਕਟਰ ਦੰਦ ਦੇ ਸਾਰੇ ਟੈਸਟ ਪੂਰੇ ਕਰ ਲੈਂਦਾ ਹੈ ਅਤੇ ਇਲਾਜ ਦੀ ਸਿਫ਼ਾਰਸ਼ ਕਰਦਾ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਸਥਾਨਕ ਐਨਸਥੈਟਿਕ ਦੇਕੇ ਪ੍ਰਭਾਵਿਤ ਥਾਂ ਨੂੰ ਸੁੰਨ ਕਰਨਾ ਹੋਏਗਾ। ਫਿਰ ਇੱਕ ਰਬੜ ਸ਼ੀਟ ਦੰਦ ਦੇ ਆਲੇ ਦੁਆਲੇ ਵਿਛਾਕੇ ਉਸ ਨੂੰ ਵੱਖਰਾ ਕਰਨਾ ਪਵੇਗਾ। ਇਸ ਤੋਂ ਬਾਅਦ ਗੁਦੇ ਦੇ ਚੈਂਬਰ ਵਿਚ, ਲਾਗ ਵਾਲੀ ਕਿਸੇ ਰੂਟ ਕਨਾਲ ਦੇ ਨਾਲ ਉਪਰੋਂ ਸੁਰਾਖ਼ ਕਰਕੇ ਸਾਰਾ ਖ਼ਰਾਬ ਗੁਦਾ ਪੂਰੀ ਤਰ੍ਹਾਂ ਸਾਫ਼ ਕਰਕੇ ਸਹੀ ਸ਼ਕਲ ਦਿੱਤੀ ਜਾਏਗੀ। ਬੈਕਟੀਰੀਆ ਦਾ ਮੁਕਾਬਲਾ ਕਰਨ ਲਈ ਇਸ ਥਾਂ ਅੰਦਰ ਦਵਾਈ ਵੀ ਪਾਈ ਜਾ ਸਕਦੀ ਹੈ। ਦੰਦ ਦੀ ਹਾਲਤ ਤੇ ਨਿਰਭਰ ਕਰਦਿਆਂ ਮੁੜ ਲਾਗ ਹੋਣ ਤੋਂ ਰੋਕਣ ਲਈ, ਇਸ ਦੇ ਉਪਰਲੇ ਸਿਰੇ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਜਾ ਸਕਦਾ ਹੈ, ਜਾਂ ਦ੍ਰਵ ਦੇ ਨਿਕਾਸ ਲਈ ਦੰਦ ਨੂੰ ਖੁਲ੍ਹਾ ਛੱਡਿਆ ਜਾ ਸਕਦਾ ਹੈ ਜਾਂ ਦੰਦਾਂ ਦਾ ਡਾਕਟਰ ਅਗਲੀ ਕਾਰਵਾਈ ਕਰ ਸਕਦਾ ਹੈ ਅਤੇ ਖੋੜਾਂ ਨੂੰ ਭਰ ਸਕਦਾ ਹੈ।

 

ਮੂੰਹ ਅਤੇ ਦੰਦਾਂ ਦੀਆਂ ਬੀਮਾਰੀਆਂ ਕੀ ਹਨ ?

ਡਾਕਟਰ ਦਲਵੀਰ ਸਿੰਘ ਪੰਨੂ  
ਮੂੰਹ, ਲੱਖਾਂ ਸੂਖਮ ਜੀਵਾਣੂਆਂ (ਜਰਾਸੀਮਾਂ) ਦਾ ਘਰ ਹੈ। ਦੰਦਾਂ ਤੋਂ ਪਲਾਕ ਅਤੇ ਹੋਰ ਨਰਮ ਗੰਦ-ਮੰਦ ਨੂੰ ਹਟਾਉਂਦਿਆਂ ਦੰਦਾਂ ਦੇ ਬੁਰਸ਼, ਬੈਕਟੀਰੀਆ, ਖ਼ੂਨ, ਲਾਰ, ਮੂੰਹ ਦੇ ਗੰਦ-ਮੰਦ ਅਤੇ ਟੂਥਪੇਸਟ ਨਾਲ ਭਰ ਜਾਂਦੇ ਹਨ। ਇਸ ਕਰਕੇ, ਆਮ ਤੌਰ ਤੇ ਇਹ ਤਜਵੀਜ਼ ਕੀਤਾ ਜਾਂਦਾ ਹੈ ਕਿ ਦੰਦਾਂ ਦੇ ਬੁਰਸ਼ ਨੂੰ, ਬੁਰਸ਼ ਕਰਨ ਤੋਂ ਪਹਿਲਾਂ ਨਲਕੇ ਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਸੀਮਤ ਖੋਜ ਤੋਂ ਪਤਾ ਲਗਿਆ ਹੈ ਕਿ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਵੀ ਦੰਦਾਂ ਦੇ ਬੁਰਸ਼ ਸਾਫ਼ ਨਜ਼ਰ ਆਉਣ ਦੇ ਬਾਵਜੂਦ ਸੰਭਾਵਿਤ ਤੌਰ ਤੇ ਸੂਖ਼ਮ ਪੈਥੋਜੈਨਿਕ ਜੀਵਾਣੂਆਂ ਨਾਲ ਭਰੇ ਹੋ ਸਕਦੇ ਹਨ। ਇਸਦੇ ਪ੍ਰਤੀਕਰਮ ਵਜੋਂ ਦੰਦਾਂ ਦੇ ਬੁਰਸ਼ ਦੀ ਵਰਤੋਂ ਕਰਦਿਆਂ, ਇਸਨੂੰ ਸਾਫ਼ ਰੱਖਣ, ਲਾਗ ਤੋਂ ਬਚਾਉਣ ਜਾਂ ਜੀਵਾਣਆਂ ਤੋਂ ਪੂਰੀ ਤਰ੍ਹਾਂ ਮੁਕਤ ਰੱਖਣ ਦੇ ਕਈ ਤਰੀਕੇ ਤਿਆਰ ਕੀਤੇ ਗਏ ਹਨ।

ਦੰਦਾਂ ਦੇ ਬੁਰਸ਼ ਦੀ ਤਜਵੀਜ਼-ਸ਼ੁਦਾ ਸੰਭਾਲ
·
ਦੰਦਾਂ ਦਾ ਬੁਰਸ਼ ਕਿਸੇ ਹੋਰ ਨੂੰ ਨਾ ਵਰਤਣ ਦਿਓ, ਨਾ ਵਰਤੋ। ਜਿਸਮ ਦੀ ਲਾਰ ਇੱਕ ਦੂਜੇ ਦੇ ਅੰਦਰ ਜਾਣ ਦੀ ਅਜਿਹੀ ਸਾਂਝ ਨਾਲ, ਦੰਦਾਂ ਦੇ ਬੁਰਸ਼ ਨੂੰ ਸਾਂਝੇ ਤੌਰ ਤੇ ਵਰਤਣ ਵਾਲਿਆਂ ਨੂੰ ਲਾਗ ਦਾ ਵਧੇਰੇ ਖ਼ਤਰਾ ਹੋਏਗਾ, ਇਹ ਕਮਜ਼ੋਰ ਰੋਗ-ਰੋਧਕ ਸਿਲਸਿਲੇ ਜਾਂ ਲਾਗ ਵਾਲੀ ਬਿਮਾਰੀ ਵਾਲੇ ਵਿਅਕਤੀ ਲਈ ਖ਼ਾਸ ਤੌਰ ਤੇ ਵਿਚਾਰ ਦਾ ਇਕ ਮਹੱਤਵਪੂਰਣ ਪਹਿਲੂ ਹੋਏਗਾ।
·
ਬੁਰਸ਼ ਕਰਨ ਮਗਰੋਂ, ਆਪਣੇ ਦੰਦਾਂ ਦੇ ਬੁਰਸ਼ ਵਿਚੋਂ ਟੂਥਪੇਸਟ ਅਤੇ ਗੰਦ-ਮੰਦ ਕੱਢਣਾ ਯਕੀਨੀ ਬਣਾਉਣ ਲਈ, ਇਸਨੂੰ ਨਲਕੇ ਦੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ, ਹਵਾ ਵਿਚ ਸੁੱਕਣ ਦਿਓ ਅਤੇ ਇਸਨੂੰ ਸਿੱਧਾ ਰੱਖੋ। ਜੇ ਇਕੋ ਥਾਂਤੇ ਜ਼ਿਆਦਾ ਬੁਰਸ਼ ਰੱਖੇ ਜਾਂਦੇ ਹਨ, ਤਾਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਨਾ ਲੱਗਣ ਦਿਓ।
·
ਦੰਦਾਂ ਦੇ ਬੁਰਸ਼ ਨੂੰ ਲਾਗ ਲੱਗਣ ਤੋਂ ਬਚਾਉਣ ਵਾਲੇ ਘੋਲ ਜਾਂ ਮਾਊਥ-ਵਾਸ਼ ਵਿਚ ਡੁਬਾਉਣ ਦੀ ਲੋੜ ਨਹੀਂ ਹੈ। ਦਰਅਸਲ, ਇਸ ਤਰ੍ਹਾਂ ਕਰਨ ਨਾਲ, ਓਸੇ ਘੋਲ ਨੂੰ ਕਾਫ਼ੀ ਸਮੇਂ ਤੱਕ ਜਾਂ ਕਈ ਲੋਕਾਂ ਵਲੋਂ ਵਰਤੇ ਜਾਣ ਕਰਕੇ ਦੰਦਾਂ ਦੇ ਬੁਰਸ਼ ਤੇ ਹੋਰ ਜੀਵਾਣੂ ਲੱਗਣ ਦਾ ਖ਼ਤਰਾ ਬਣ ਜਾਂਦਾ ਹੈ।
·
ਦੰਦਾਂ ਦੇ ਬੁਰਸ਼ ਨੂੰ ਲਾਗ ਤੋਂ ਮੁਕਤ ਕਰਨ ਲਈ ਭਾਂਡੇ ਧੋਣ ਵਾਲੀ ਮਸ਼ੀਨ, ਮਾਈਕ੍ਰੋਵੇਵ ਜਾਂ ਅਲਟ੍ਰਾ-ਵਾਇਲਟ ਉਪਕਰਣਾਂ ਦੀ ਵਰਤੋਂ ਦੀ ਵੀ ਲੋੜ ਨਹੀਂ ਹੈ। ਇੰਜ ਕਰਨ ਨਾਲ ਦੰਦਾਂ ਦਾ ਬੁਰਸ਼ ਖ਼ਰਾਬ ਹੋ ਸਕਦਾ ਹੈ।
·
ਦੰਦਾਂ ਦੇ ਬੁਰਸ਼ ਨੂੰ ਰੋਜ਼ ਢੱਕਣ ਜਾਂ ਬੰਦ ਡੱਬਿਆਂ ਵਿਚ ਰੱਖਣ ਦੀ ਲੋੜ ਨਹੀਂ ਹੈ। ਅਜਿਹੀ ਥਾਵਾਂ (ਇੱਕ ਨਮੀ ਵਾਲੇ ਮਾਹੌਲ), ਖੁੱਲ੍ਹੀ ਹਵਾ ਦੇ ਮੁਕਾਬਲੇ ਬੈਕਟੀਰੀਆ ਦੇ ਪਨਪਣ ਲਈ ਵਧੇਰੇ ਅਨੁਕੂਲ ਹਨ।
·
ਆਪਣੇ ਦੰਦਾਂ ਦੇ ਬੁਰਸ਼ ਨੂੰ ਹਰ 3-4 ਮਹੀਨਿਆਂ ਵਿਚ ਜਾਂ ਉਸਦੇ ਵਾਲ ਟੁੱਟਣ ਜਾਂ ਫੈਲਣ ਤੋਂ ਪਹਿਲਾਂ ਹੀ ਬਦਲ ਦਿਓ। ਅਮਰੀਕਨ ਡੈਂਟਲ ਐਸੋਸੀਏਸ਼ਨ ਵਲੋਂ ਕੀਤੀ ਗਈ ਸਿਫ਼ਾਰਿਸ਼ ਮੁਤਾਬਿਕ, ਦੰਦਾਂ ਦੇ ਬੁਰਸ਼ ਦੇ ਖ਼ਰਾਬ ਹੋਣ ਦੀ ਸੰਭਾਵਨਾ ਅਤੇ ਇਸਦੇ ਅਸਰ ਦੇ ਘੱਟ ਹੋਣ ਤੇ ਅਧਾਰਿਤ ਹੈ, ਨਾ ਕਿ ਬੈਕਟੀਰੀਆ ਕਰਕੇ ਇਸਦੇ ਖ਼ਰਾਬ ਹੋਣ ਕਰਕੇ।
ਦੰਦਾਂ ਦੇ ਬੁਰਸ਼ ਨੂੰ ਲਾਗ-ਮੁਕਤ ਰੱਖਣ ਲਈ ਲੋੜੀਂਦੀਆਂ ਚੀਜ਼ਾਂ ਖ਼ਰੀਦਣ ਜਾਂ ਵਰਤੋਂ ਦੇ ਫ਼ੈਸਲੇ ਤੇ ਚੰਗੀ ਤਰ੍ਹਾਂ ਵਿਚਾਰ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਇਸ ਸਮੇਂ ਵਿਗਿਆਨਕ ਲਿਖਤਾਂ, ਇਸ ਕਾਰਵਾਈ ਦੀ ਹਿਮਾਇਤ ਨਹੀਂ ਕਰਦੀਆਂ।

 

ਨਕਲੀ ਦੰਦ-ਪੀਹੜ ਕੀ ਹੈ ?

 

ਡਾਕਟਰ ਪੰਨੂ - ਇੱਕ ਦੰਦ ਜਾਂ ਬਹੁਤੇ ਦੰਦਾਂ ਨੂੰ ਸਥਿਰ ਜਾਂ ਇੱਕ ਬਦਲਣ ਯੋਗ ਮਸਨੂਈ ਹਿੱਸੇ ਨਾਲ ਬਦਲਿਆ ਜਾ ਸਕਦਾ ਹੈ ਟੁੱਟ ਚੁਕੇ ਦੰਦ ਜਾਂ ਬਹੁਤੇ ਦੰਦਾਂ ਨੂੰ, ਬਦਲਣ ਯੋਗ ਨਕਲੀ ਦੰਦਾਂ ਨਾਲ ਬਦਲਿਆ ਜਾ ਸਕਦਾ ਹੈ ਮੁੰਕਮਲ ਦੰਦ-ਪੀਹੜ ਸਾਰੇ ਦੰਦਾਂ ਦੀ ਥਾਂ ਲੈ ਸਕਦੀ ਹੈ, ਜਦਕਿ ਅੰਸ਼ਕ ਦੰਦ-ਬੀੜ ਇੱਕ ਤੋਂ ਲੈਕੇ ਕਈ ਦੰਦਾਂ ਦੀ ਥਾਂ ਲਾਈ ਜਾ ਸਕਦੀ ਹੈ

 ਨਕਲੀ ਪੀਹੜ ਦਾ ਇਤਿਹਾਸ ਕੀ ਹੈ?

 ਡਾਕਟਰ ਪੰਨੂਖ਼ਰਾਬ ਹੋਏ ਜਾਂ ਕਢਵਾਏ ਹੋਏ ਦੰਦਾਂ ਦੀ ਥਾਂ ਨਵੇਂ ਨਕਲੀ ਦੰਦ ਲੁਆਉਣ ਦਾ ਸਿਲਸਿਲਾ ਹਜ਼ਾਰਾਂ ਵਰ੍ਹਿਆਂ ਤੋਂ ਚਲਿਆ ਆ ਰਿਹਾ ਹੈ ਲਗਭਗ 700 ਬੀ.ਸੀ. ਤੋਂ ਹਾਥੀ ਦੰਦ ਅਤੇ ਹੱਡੀ ਦੀ ਵਰਤੋਂ ਕਰਕੇ ਬਹੁਤ ਹੀ ਕਾਰੀਗਰੀ ਨਾਲ ਨਕਲੀ ਦੰਦ ਤਿਆਰ ਕੀਤੇ ਜਾਂਦੇ ਸਨ ਪਰ ਬਦਕਿਸਮਤੀ ਨਾਲ ਲਗਭਗ 1800 ਈਸਵੀ ਤੱਕ ਇਸ ਪੱਧਰ ਦੀ ਤਕਨਾਲੋਜੀ ਅਲੋਪ ਹੋ ਗਈ ਮੱਧਕਾਲੀਨ ਸਮੇਂ ਦੌਰਾਨ ਨਕਲੀ ਦੰਦ ਬੀੜਾਂ ਵਲ ਘੱਟ ਹੀ ਧਿਆਨ ਦਿਤਾ ਗਿਆ ਦੰਦਾਂ ਦਰਮਿਆਨ ਵਿੱਥ ਵਧਣਾ ਸੁਭਾਵਿਕ ਸੀ ਅਤੇ ਮੰਨੇ ਪ੍ਰਮੰਨੇ ਵਿਅਕਤੀ ਵੀ ਇਸ ਤੋਂ ਪ੍ਰਭਾਵਿਤ ਸਨ ਮਲਿਕਾ ਐਲਜ਼ਾਬਿਥ ਪਹਿਲੀ ਨੇ ਲੋਕਾਂ ਸਾਹਮਣੇ ਆਪਣੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਆਪਣੇ ਮੂੰਹ ਵਿਚਲੀਆਂ ਵਿੱਥਾਂ ਨੂੰ ਕਪੜੇ ਨਾਲ ਭਰਵਾਇਆ ਸੀ ਜਦੋਂ ਨਕਲੀ ਦੰਦ-ਬੀੜਾਂ ਲਾਈਆਂ ਗਈਆਂ, ਤਾਂ ੳਹੁਨਾਂ ਨੂੰ ਹੱਥਾਂ ਨਾਲ ਬਣਾਇਆ ਗਿਆ ਅਤੇ ਰੇਸ਼ਮ ਦੇ ਧਾਗਿਆਂ ਨਾਲ ਬੰਨ੍ਹਿਆ ਗਿਆ ਪਰ ਦੰਦਾਂ ਨੂੰ ਰੋਕੀ ਰੱਖਣਾ ਬਹੁਤ ਮੁਸ਼ਕਿਲ ਸੀ, ਕਿਉਂਕਿ ਮੂੰਹ ਵਿਚ ਕਈ ਦੰਦ ਘੱਟ ਜਾਂਦੇ ਸਨ ਅਤੇ ਜੋ ਨਕਲੀ ਦੰਦ ਬੀੜ ਦਾ ਪੂਰਾ ਸੈਟ ਪਾਉਂਦੇ ਸਨ, ਉਹਨਾਂ ਨੂੰ ਕੋਈ ਚੀਜ਼ ਖਾਣ ਤੋਂ ਪਹਿਲਾਂ ਉਹਨਾਂ ਨੂੰ ਲਾਉਣਾ ਪੈਂਦਾ ਸੀ ਉਤਲੀਆਂ ਅਤੇ ਹੇਠਲੀਆਂ ਪਲੇਟਾਂ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੀਆਂ ਸਨ ਅਤੇ ਸਟੀਲ ਦੇ ਸਪਰਿੰਗਾਂ ਨਾਲ ੳਹਨਾਂ ਨੂੰ ਜੋੜਿਆ ਜਾਂਦਾ ਸੀ ਇੱਥੋਂ ਤੱਕ ਕਿ ਜਾਰਜ ਵਾਸ਼ਿੰਗਟਨ ਦੰਦਾਂ ਦੇ ਟੁੱਟਣ ਅਤੇ ਬੇਮੇਲ ਦੰਦ-ਬੀੜ ਕਰਕੇ ਪਰੇਸ਼ਾਨ ਸਨ ਮੁੱਖ ਕਾਰਨ ਇਹ ਸੀ ਕਿ ਤਕਨਾਲੋਜੀ ਦੇ ਮਿਆਰ ਵਿਚ ਕੋਈ ਵਿਕਾਸ ਨਹੀਂ ਹੋ ਸਕਿਆ, ਕਿਉਂਕਿ ਨਕਲੀ ਦੰਦਾਂ ਲਈ ਢੁਕਵੇਂ ਪਦਾਰਥ ਦੀ ਭਾਲ ਬਹੁਤ ਮੁਸ਼ਕਿਲ ਸੀ

ਪ੍ਰਾਚੀਨ ਸਮਿਆਂ ਦੌਰਾਨ ਨਕਲੀ ਦੰਦਾਂ ਲਈ ਜ਼ਿਆਦਾਤਰ ਆਮ ਸਮਗਰੀ ਪਸ਼ੂਆਂ ਦੀ ਹੱਡੀ ਜਾਂ ਹਾਥੀ ਦੰਦ, ਵਿਸ਼ੇਸ਼ ਕਰਕੇ ਹਾਥੀਆਂ ਜਾਂ ਦਰਿਆਈ ਘੋੜੇ ਤੋਂ ਲਈ ਜਾਂਦੀ ਸੀ ਮਨੁਖੀ ਦੰਦਾਂ ਦੀ ਵਰਤੋਂ ਵੀ ਹੁੰਦੀ ਸੀ ਮਰੇ ਹੋਏ ਵਿਅਕਤੀਆਂ ਦੇ ਮੂੰਹ ਵਿਚੋਂ ਕੱਢਕੇ ਜਾਂ ਗਰੀਬ ਲੋਕਾਂ ਵਲੋਂ ਅਪਣੇ ਮੂੰਹਾਂ ਵਿਚੋਂ ਕਢਵਾਕੇ ਵੇਚੇ ਗਏ ਦੰਦਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ ਇਹ ਦੰਦ ਛੇਤੀ ਹੀ ਗਲ ਜਾਂਦੇ ਸਨ ਜਾਂ ਖ਼ਰਾਬ ਹੋ ਜਂਾਦੇ ਸਨ ਅਮੀਰ ਲੋਕਾਂ ਕੋਲ ਚਾਂਦੀ, ਸੋਨੇ, ਅਸਲੀ ਮੋਤੀਆਂ ਜਾਂ ਸੁਲੇਮਾਨੀ ਨਗਾਂ ਦੀਆਂ ਬਣੀਆਂ ਹੋਈਆਂ ਨਕਲੀ ਦੰਦ-ਬੀੜਾਂ ਹੁੰਦੀਆਂ ਸਨ

1700 ਈਸਵੀ ਵਿਚ ਇਹਨਾਂ ਸਮੱਸਿਆਵਾਂ ਦਾ ਹੱਲ ਵੀ ਲੱਭਣਾ ਸ਼ੁਰੂ ਹੋ ਗਿਆ1774 ਵਿਚ ਦੁਸ਼ਾਤਿਯੂ ਅਤੇ ਦੁਬਾਇਸ ਦਿ ਸ਼ੇਮੰਤ ਨੇ ਨਕਲੀ ਦੰਦਾਂ ਦੇ ਮੁਕੰਮਲ ਸੈਟ ਤਿਆਰ ਕੀਤੇ, ਜੋ ਖਰਾਬ ਨਹੀਂ ਹੁੰਦੇ ਸਨ ਉਹਨਾਂ ਨੂੰ ਵਧੀਆ ਕਿਸਮ ਦੀ ਮਿੱਟੀ (ਪੋਰਸਿਲੇਨ) ਨਾਲ ਬਣਾਇਆ ਗਿਆ ਸੀ 1808 ਵਿਚ ਗਿਉਸੇਪਾਂਗੇਲੋ ਫੌਂਜ਼ੀ ਨੇ ਸਟੀਲ ਪਿਨ ਨਾਲ ਇੱਕਮਾਤਰ ਪੋਰਸਿਲੇਨ ਦੰਦ ਤਿਆਰ ਕੀਤਾ 1837 ਵਿਚ ਕਲਾਡੀਅਸ ਐਸ਼ ਨੇ ਇੱਕ ਹੋਰ ਵਧੀਆ ਕਿਸਮ ਦਾ ਪੋਰਸਿਲੇਨ ਦੰਦ ਤਿਆਰ ਕੀਤਾ 1800 ਈਸਵੀ ਵਿਚ ਨਕਲੀ ਦੰਦਾਂ ਦੇ ਸੈਟ ਅਮਰੀਕਾ ਵਿਚ ਆਏ ਉਹਨਾਂ ਨੂੰ ਬਜ਼ਾਰ ਵਿਚ ਵੱਡੇ ਪੈਮਾਨੇ ਤੇ ਭੇਜਿਆ ਗਿਆ

ਪਰ ਅਸਲ ਕਾਮਯਾਬੀ ਉਦੋਂ ਮਿਲੀ, ਜਿਸ ਵੇਲੇ ਗੰਧਕਯੁਕਤ ਰਬੜ ਲੱਭਿਆ ਗਿਆ ਇਹ ਬੜਾ ਸਸਤਾ ਅਤੇ ਸਮਗ੍ਰੀ ਨਾਲ ਵਰਤੇ ਜਾਣ ਵਿਚ ਸੁਖਾਲਾ ਸੀ, ਜਿਸ ਨੂੰ ਮੂੰਹ ਦੇ ਅਕਾਰ ਅਨੁਸਾਰ ਫਿੱਟ ਕੀਤਾ ਜਾ ਸਕਦਾ ਸੀ ਅਤੇ ਦੰਦਾਂ ਦੇ ਸੈਟ ਨੂੰ ਸਥਿਰ ਰਖਿਆ ਜਾ ਸਕਦਾ ਸੀ ਇਕ ਹੋਰ ਸਸਤੀ ਸਮਗ੍ਰੀ ਵੀ ਤਿਆਰ ਕੀਤੀ ਗਈ; ਇਸ ਵਿਚ ਸੈਲਿਊਲਾਇਡ ਦੀ ਵਰਤੋਂ ਕੀਤੀ ਗਈ ਸੈਲਿਊਲਾਇਡ ਨੂੰ ਰਬੜ ਦੀ ਥਾਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਵਰਤੋਂ ਵਿਚ ਆਉਣ ਵਾਲੀ ਵਧੀਆ ਸਮਗ੍ਰੀ ਸਿੱਧ ਨਹੀਂ ਹੋ ਸਕੀ ਅੱਜਕਲ ਦੰਦਾਂ ਦੇ ਨਕਲੀ ਸੈਟ ਪਲਾਸਟਿਕ ਜਾਂ ਸਿਰਾਮਿਕ ਦੇ ਬਣਾਏ ਜਾਂਦੇ ਹਨ

 ਦੰਦਾਂ ਦੇ ਨਕਲੀ ਸੈਟ ਕਿਸ ਤਰ੍ਹਾਂ ਬਣਾਏ ਜਾਂਦੇ ਹਨ?

 ਡਾਕਟਰ ਪੰਨੂਦੰਦਾਂ ਦੇ ਨਕਲੀ ਸੈਟ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਦੰਦਾਂ ਦਾ ਮੁਕੰਮਲ ਸੈਟ ਅਤੇ ਦੂਜਾ ਅੰਸ਼ਕ ਸੈਟ ਮੁਕੰਮਲ ਸੈਟ ਮੂੰਹ ਦੇ ਉਤਲੇ ਅਤੇ ਜਾਂ ਹੇਠਲੇ ਹਿੱਸੇ ਦੇ ਸਾਰੇ ਦੰਦਾਂ ਦਾ ਬਦਲ ਹੈ ਅੰਸ਼ਕ ਸੈਟ ਇੱਕ ਜਾਂ ਕਈ ਦੰਦਾਂ ਦੀ ਥਾਂ ਲਾਇਆ ਜਾਂਦਾ ਹੈ ਮੁਕੰਮਲ ਦੰਦਾਂ ਦਾ ਨਕਲੀ ਸੈਟ ਮੂੰਹ ਵਿਚ ਹਵਾ ਖਿੱਚ ਕੇ ਟਿਕਾਇਆ ਜਾਂਦਾ ਹੈ ਕੁਝ ਮਾਮਲਿਆਂ ਵਿਚ ਜਦੋਂ ਇਹ ਤਰੀਕਾ ਸੰਭਵ ਨਾ ਹੋਵੇ, ਤਾਂ ਦੰਦਾਂ ਦੇ ਸੈਟ ਨਾਲ ਕ੍ਰੀਮ ਦੀ ਵਰਤੋਂ ਜ਼ਰੂਰੀ ਹੋ ਜਾਂਦੀ ਹੈ ਅੰਸ਼ਕ ਸੈਟ ਧਾਤ ਦੀਆਂ ਕੁੰਡੀਆਂ ਦੀ ਮਦਦ ਨਾਲ ਬਾਕੀ ਦੇ ਸਥਿਰ ਦੰਦਾਂ ਦੇ ਦੁਆਲੇ ਕੱਸਕੇ ਫ਼ਿਟ ਕੀਤੇ ਜਾਂਦੇ ਹਨ ਦੰਦਾਂ ਦੇ ਅੰਸ਼ਕ ਸੈਟ ਨਾ ਦਿਸਣ ਵਾਲੀਆਂ ਕੁੰਡੀਆਂ ਨਾਲ ਵੀ ਮੂੰਹ ਅੰਦਰ ਟਿਕਾਏ ਜਾ ਸਕਦੇ ਹਨ, ਜੋ ਕੁਦਰਤੀ ਦੰਦਾਂ ਵਰਗੇ ਹੀ ਲੱਗਦੇ ਹਨ ਦੋਵੇਂ ਤਰ੍ਹਾਂ ਦੀਆਂ ਨਕਲੀ ਦੰਦ-ਬੀੜਾਂ ਦੀ ਬਣਤਰ ਲਗਭਗ ਇੱਕੋ ਜਿਹੀ ਹੁੰਦੀ ਹੈ

ਮਸੂੜਿਆਂ ਦੀ ਬਿਮਾਰੀ

ਦੁਨੀਆ ਵਿਚ ਬੱਚਿਆਂ ਨੂੰ ਲੱਗਣ ਵਾਲੀ ਸੱਭ ਤੋਂ ਵੱਧ ਆਮ ਬਿਮਾਰੀ ਕਿਹੜੀ ਹੈ? ਕੈਂਸਰ, ਪੋਲੀਓ, ਏਡਜ਼, ਕੁਪੋਸ਼ਣ ?

ਡਾਕਟਰ ਪੰਨੂ- ਨਹੀਂ, ਇਹ ਹੈ ਮਸੂੜਿਆਂ ਦੀ ਸੋਜ਼, ਜਿਸਨੂੰ ਕਿ ਮਸੂੜਿਆਂ ਦਾ ਫੁੱਲਣਾ ਵੀ ਕਿਹਾ ਜਾਂਦਾ ਹੈ ਇੱਕ ਅੰਦਾਜ਼ੇ ਮੁਤਾਬਿਕ 98 ਫ਼ੀਸਦੀ ਨੌਜਵਾਨ ਵਿਅਕਤੀਆਂ ਦੇ ਕੁਝ ਦਰਜੇ ਤੱਕ ਮਸੂੜੇ ਫੁੱਲਦੇ ਹਨ ਹਾਲਾਂਕਿ ਬੱਚਿਆਂ ਵਿਚ ਮਸੂੜਿਆਂ ਦੀ ਸੋਜ਼ਿਸ਼ ਨਾਲ ਸ਼ਾਇਦ ਹੀ ਕੋਈ ਗੰਭੀਰ ਸਮਸਿਆ, ਜਿਵੇਂ ਕਿ ਦੰਦਾਂ ਦਾ ਪੱਕੇ ਤੌਰ ਤੇ ਟੁੱਟਣਾ ਹੁੰਦੀ ਹੈ, ਪਰ ਇਹ ਬੱਚਿਆਂ ਦੇ ਨੌਜਵਾਨੀ ਵਿਚ ਕਦਮ ਰੱਖਣ ਦੌਰਾਨ ਸੱਭ ਤੋਂ ਵੱਧ ਗੰਭੀਰ ਹੁੰਦੀ ਹੈ ਪਹਿਲਾਂ ਤੋਂ ਮੌਜੂਦ ਦੰਦਾਂ ਦੀ ਸੋਜ਼ਿਸ਼, ਹਾਰਮੋਨਾਂ ਵਿਚ ਤਬਦੀਲੀ ਦੇ ਸਮੇਂ ਦੌਰਾਨ ਤੇਜ਼ ਹੋ ਜਾਂਦੀ ਹੈ, ਹਾਲਾਂਕਿ ਇਹ ਕਿਸ਼ੋਰ ਅਵਸਥਾ ਦੇ ਬਾਕੀ ਦੇ ਸਾਲਾਂ ਵਿਚ ਹੌਲੀ-ਹੌਲੀ ਘੱਟ ਹੋ ਜਾਂਦੀ ਹੈ

ਮਸੂੜਿਆਂ ਦੀ ਸੋਜ਼ਿਸ਼ ਦੇ ਮੁੱਖ ਕਾਰਣ ਕੀ ਹਨ?

ਡਾਕਟਰ ਪੰਨੂ- ਮਸੂੜਿਆਂ ਦੀ ਸੋਜ਼ਿਸ਼, ਦੰਦਾਂ ਤੇ ਬੈਕਟੀਰੀਏ ਵਾਲੇ ਪਲਾਕ ਦੇ ਜੰਮਣ ਕਾਰਣ ਹੁੰਦੀ ਹੈ ਇਹ ਪਲਾਕ, ਬੈਕਟੀਰੀਆ ਅਤੇ ਇਸਦੇ ਨਾਲ ਖ਼ਰਾਬੀ ਕਰਨ ਵਾਲੇ ਜੀਵਾਣੂਆਂ, ਜੋ ਬਾਅਦ ਵਿਚ ਕੁਝ ਜਟਿਲ ਤਬਦੀਲੀਆਂ ਰਾਹੀਂ, ਮਸੂੜਿਆਂ ਚੋਂ ਖ਼ੂਨ ਵੱਗਣ ਦਾ ਕਾਰਣ ਬਣਦੇ ਹਨ, ਦੇ ਵੱਧਣ-ਫੁੱਲਣ ਲਈ ਪੈਦਾ ਹੋਣ ਵਾਲੇ ਅਧਾਰ ਵਜੋਂ ਕੰਮ ਕਰਦਾ ਹੈਜਦੋਂ ਬੁਰਸ਼ ਕਰਨ ਨਾਲ ਮਸੂੜਿਆਂ ਚੋਂ ਖ਼ੂਨ ਨਿਕਲਦਾ ਹੈ, ਤਾਂ ਇਹ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਮਸੂੜੇ ਫੁੱਲੇ ਹੋਏ ਹਨ ਅਤੇ ਮਸੂੜੇ ਸੁੱਜੇ ਹੋਏ ਹਨ ਜੇ ਤੁਹਾਡੇ ਬੱਚੇ ਦੇ ਮਸੂੜਿਆਂ ਚੋਂ ਖ਼ੂਨ ਨਿਕਲਦਾ ਹੈ, ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ; ਬਾਕਾਇਦਗੀ ਨਾਲ ਸਹੀ ਤਰੀਕੇ ਨਾਲ ਦੰਦ ਸਾਫ਼ ਕਰਨ ਨਾਲ ਪਲਾਕ ਹੱਟ ਜਾਏਗਾ, ਖ਼ੂਨ ਵਗਣਾ ਬੰਦ ਹੋ ਜਾਏਗਾ ਅਤੇ ਮਸੂੜਿਆਂ ਦੀ ਸੋਜ਼ਿਸ਼ ਠੀਕ ਹੋ ਜਾਏਗੀ

ਅਪੰਗ ਬੱਚਿਆਂ ਬਾਰੇ ਕੀ ਰਾਇ ਹੈ?

ਡਾਕਟਰ ਪੰਨੂ- ਜਿਹੜੇ ਬੱਚੇ, ਜਿਸਮਾਨੀ ਜਾਂ ਦਿਮਾਗ਼ੀ ਤੌਰ ਤੇ ਅਪੰਗ ਹੁੰਦੇ ਹਨ, ਉਹਨਾਂ ਲਈ ਰੋਜ਼ ਬੁਰਸ਼ ਕਰਨਾ ਮੁਸ਼ਕਿਲ ਹੁੰਦਾ ਹੈ, ਤਾਂ ਘਰ ਵਿਚ ਉਹਨਾਂ ਦੀ ਮਦਦ ਦੇ ਨਾਲ ਨਾਲ ਮਸੂੜਿਆਂ ਦੀ ਸੋਜ਼ ਨੂੰ ਰੋਕਣ ਜਾਂ ਇਸਦੇ ਇਲਾਜ ਲਈ ਬਿਜਲੀ ਨਾਲ ਚਲਣ ਵਾਲੇ ਦੰਦਾਂ ਦੇ ਬੁਰਸ਼ ਅਤੇ ਗਰਾਰੇ ਕਰਨ ਵਾਲੇ ਬੈਕਟੀਰੀਆ ਰੋਕਣ ਵਾਲੇ ਘੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ

ਮਸੂੜਿਆਂ ਦੀ ਬਿਮਾਰੀ ਨੂੰ ਕਿਵੇਂ ਰੋਕਿਆ ਜਾਏ ਅਤੇ ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾਏ?

ਡਾਕਟਰ ਪੰਨੂ- ਖ਼ੁਸ਼ਕਿਸਮਤੀ ਨਾਲ, ਮਸੂੜਿਆਂ ਦੀ ਸੋਜ਼ ਦਾ ਇੱਕ ਸਧਾਰਣ ਜਿਹਾ ਹੱਲ ਹੈ: ਮੂੰਹ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਰੋਜ਼ ਬੁਰਸ਼ ਕਰਨਾ ਅਤੇ ਚੁਲੀ ਕਰਨ ਨਾਲ ਸਿਰਫ਼ ਮਸੂੜਿਆਂ ਦੀ ਸੋਜ਼ ਤੋਂ ਹੀ ਬਚਾਅ ਨਹੀਂ ਹੁੰਦਾ, ਬਲਕਿ ਸਭ ਤੋਂ ਵੱਧ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨਾਲ ਦੰਦ ਵੀ ਖ਼ਰਾਬ ਨਹੀਂ ਹੁੰਦੇ, ਅਤੇ ਦੰਦਾਂ ਦੀਆਂ ਲੰਮੀ ਮਿਆਦ ਦੀਆਂ ਸਮਸਿਆਵਾਂ ਤੇ ਵੀ ਕੰਟਰੋਲ ਹੁੰਦਾ ਹੈ ਬੱਚਾ ਜਦੋਂ ਦੰਦਾਂ ਦੇ ਫਲਾੱਸ (ਦੰਦਾਂ ਵਿਚ ਫੇਰਨ ਵਾਲਾ ਰੇਸ਼ਮ ਦਾ ਧਾਗਾ) ਦੀ ਵਰਤੋਂ ਕਰਨ ਜੋਗਾ ਵੱਡਾ ਹੋਵੇ, ਤਾਂ ਇਸਦੀ ਹਫ਼ਤੇ ਵਿਚ ਘੱਟੋ-ਘੱਟ ਦੋ ਜਾਂ ਤਿੰਨ ਵਾਰੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ ਦੰਦਾਂ ਦੇ ਬੁਰਸ਼ ਵਾਂਗ ਹੀ ਫਲਾਸ ਕਰਨਾ ਵੀ ਮੂੰਹ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ ਅਤੇ ਇਸਨੂੰ ਇੱਕ ਆਦਤ ਬਣਾਇਆ ਜਾਣਾ ਚਾਹੀਦਾ ਹੈ ਖ਼ੂਨ ਵਗਣ ਜਾਂ ਮਸੂੜਿਆਂ ਦੀ ਸੋਜ਼ਿਸ਼ ਹੋਣ ਜਾਂ ਨਾ ਹੋਣ ਦੇ ਬਾਵਜੂਦ ਘੱਟੋ-ਘੱਟ ਹਰ ਛੇ ਮਹੀਨਿਆਂ ਬਾਅਦ ਜਾਂਚ ਅਤੇ ਦੰਦਾਂ ਦੀ ਸਫ਼ਾਈ ਲਈ ਦੰਦਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ  ਇਹ ਵੀ ਜ਼ਰੂਰੀ ਹੈ ਕਿ ਬੱਚਾ ਇਸ ਗੱਲ ਨੂੰ ਜਾਣੇ ਕਿ ਸਾਰਿਆਂ ਦੰਦਾਂ ਨੂੰ ਬੁਰਸ਼ ਕਰਨਾ ਜ਼ਰੂਰੀ ਹੈ,  ਸਿਰਫ਼ ਸਾਹਮਣੇ ਵਾਲੇ ਦੰਦਾਂ ਨੂੰ ਨਹੀਂ

ਦੰਦਾਂ ਦੀ ਖੋੜ ਕੀ ਹੁੰਦੀ ਹੈ ?

 

ਡਾਕਟਰ ਪੰਨੂ – ਦੰਦਾਂ ਦੀਆਂ ਖੋੜਾਂ, ਦੰਦ ਦੀਆਂ ਦੋ ਉਪਰਲੀਆਂ ਪਰਤਾਂ ਵਿਚ ਹੁੰਦੀਆਂ ਹਨ, ਜਿਹਨਾਂ ਨੂੰ ਝਾਲ ਅਤੇ ਦੰਦ-ਸਾਰ ਕਿਹਾ ਜਾਂਦਾ ਹੈਝਾਲ, ਉਪਰਲੀ ਸਖ਼ਤ ਪਰਤ ਅਤੇ ਝਾਲ ਦੇ ਬਿਲਕੁਲ ਹੇਠਾਂ ਪੀਲੀ ਪਰਤ ਦੰਦ-ਸਾਰ ਹੁੰਦੀ ਹੈਇਹ ਦੋਵੇਂ ਪਰਤਾਂ ਦੰਦ ਦੇ ਅੰਦਰਲੇ ਟਿਸ਼ੂ ਨੂੰ ਸੁਰੱਖਿਅਤ ਰਖਦੀਆਂ ਹਨ, ਜਿਸ ਨੂੰ ਗੁੱਦਾ ਕਿਹਾ ਜਾਂਦਾ ਹੈ, ਜਿੱਥੇ ਖ਼ੂਨ ਦੀਆਂ ਨਾੜੀਆਂ ਅਤੇ ਨਸਾਂ ਹੁੰਦੀਆਂ ਹਨਦੰਦਾਂ ਵਿਚ ਖੋੜਾਂ (ਕੈਵੀਟੀਜ਼) ਆਮ ਹਨ, ਜਿਹਨਾਂ ਤੋਂ 90% ਅਬਾਦੀ ਪ੍ਰਭਾਵਿਤ ਹੈਛੋਟੀਆਂ ਖੋੜਾਂ ਕਾਰਨ ਪੀੜ ਨਹੀਂ ਹੁੰਦੀ ਅਤੇ ਮਰੀਜ਼ ਦਾ ਇਹਨਾਂ ਵਲ ਧਿਆਨ ਨਹੀਂ ਜਾਂਦਾਵੱਡੀਆਂ ਖੋੜਾਂ ਵਿਚ ਖੁਰਾਕ ਜਮ੍ਹਾ ਹੋ ਸਕਦੀ ਹੈ ਅਤੇ ਪ੍ਰਭਾਵਿਤ ਦੰਦ ਦਾ ਅੰਦਰੂਨੀ ਗੁੱਦਾ ਜ਼ਹਿਰੀਲੇ ਬੈਕਟੀਰੀਏ ਨਾਲ ਤਕਲੀਫ-ਦੇਹ ਬਣ ਸਕਦਾ ਹੈ, ਠੰਡੀਆਂ, ਗਰਮ, ਖੱਟੀਆਂ ਜਾਂ ਮਿੱਠੀਆਂ ਚੀਜ਼ਾਂ ਨਾਲ ਦੰਦਾਂ ਵਿਚ ਪੀੜ ਹੁੰਦੀ ਹੈਇਹਨਾਂ ਵੱਡੀਆਂ ਖੋੜਾਂ ਕਰਕੇ ਦੰਦਾਂ ਵਿਚ ਹੋਣ ਵਾਲੀ ਪੀੜ, ਡਾਕਟਰ ਕੋਲ ਜਾਣ ਵਾਲੇ ਕਾਰਨ ਵਿਚੋਂ ਇੱਕ ਹੈ

 ਦੰਦਾਂ ਵਿੱਚ ਖੋੜਾਂ ਹੋਣ ਦੇ ਕੀ ਕਾਰਨ ਹਨ?

 ਡਾਕਟਰ ਪੰਨੂ – ਆਮ ਮਿਠਿਆਂ ਕਰਕੇ ਮੂੰਹ ਵਿਚ ਬੈਕਟੀਰੀਆ ਬਣਦਾ ਹੈ, ਜੋ ਤੇਜ਼ਾਬੀ ਪਪੜੀ ਬਣ ਜਾਂਦੀ ਹੈਤੇਜ਼ਾਬੀ ਪਪੜੀ, ਪੈਰੀਓ-ਡੌਂਟਲ ਪਪੜੀ ਤੋਂ ਵੱਖਰੀ ਹੰਦੀ ਹੈ, ਜਿਸ ਕਰਕੇ ਮਸੂੜੇ ਦੀ ਬਿਮਾਰੀ ਹੁੰਦੀ ਹੈਇਹਨਾਂ ਬੈਕਟੀਰੀਆ ਵਲੋਂ ਬਣਾਈ ਗਈ ਤੇਜ਼ਾਬੀ ਪਪੜੀ, ਝਾਲ ਦੀਆਂ ਜੜ੍ਹ ਪਰਤਾਂ ਨੂੰ ਸਖ਼ਤ ਅਤੇ ਦੰਦ ਦੀ ਹੇਠਲੀ ਪੀਲੀ ਪਰਤ ਦੰਦ-ਸਾਰ ਨੂੰ ਨਰਮ ਕਰਦੀ ਹੈਨਰਮ ਹੋਈਆਂ ਪਰਤਾਂ, ਮੂੰਹ ਦੀ ਲਾਰ ਨਾਲ ਘੁੱਲ ਜਾਂਦੀਆਂ ਹਨ ਅਤੇ ਦੰਦ ਵਿਚ ਇੱਕ ਸੁਰਾਖ਼ ਬਣਾ ਦਿੰਦੀਆਂ ਹਨਜੇ ਦੰਦਾਂ ਦੇ ਡਾਕਟਰ ਵਲੋਂ ਇਸ ਨੂੰ ਭਰਿਆ ਨਾ ਜਾਏ, ਤਾਂ ਖੋੜ, ਦੰਦ ਦੇ ਅੰਦਰੂਨੀ ਗੁੱਦੇ ਨੂੰ ਲਗਾਤਾਰ ਖੋਰਦੀ ਰਹਿੰਦੀ ਹੈ ਅਤੇ ਨੁਕਸਾਨ ਪੁਚਾ ਸਕਦੀ ਹੈਗੁੱਦੇ ਨੂੰ ਨੁਕਸਾਨ ਹੋਣ ਨਾਲ ਗੁੱਦਾ ਨਸ਼ਟ ਹੋ ਸਕਦਾ ਹੈ, ਇਸ ਨੂੰ ਲਾਗ ਲੱਗ ਸਕਦੀ ਹੈ ਅਤੇ ਦੰਦ ਵਿਚ ਪੀਕ ਪੈ ਜਾਂਦੀ ਹੈਇਸ ਲਈ ਗੁੱਦੇ ਨੂੰ ਨੁਕਸਾਨ ਹੋਣ ਕਾਰਨ ਜ਼ਰੂਰੀ ਹੈ ਕਿ ਜਾਂ ਤਾਂ ਦੰਦ ਕਢਵਾਉਣਾ ਪਏਗਾ ਜਾਂ ਜਿਥੋਂ ਨਸ਼ਟ ਹੋਇਆ ਗੁੱਦਾ ਹਟਾਉਣਾ ਹੈ ਅਤੇ ਸਿਥਲ ਪਦਾਰਥ ਨਾਲ ਤਬਦੀਲ ਕੀਤਾ ਜਾਣਾ ਹੈ, ਲਈ ਰੂਟ ਕਨਾਲ ਅਮਲ ਕਰਾਉਣਾ ਪਏਗਾ

 ਕੀ ਬੱਚਿਆਂ ਨੂੰ ਖੋੜਾਂ ਜ਼ਿਆਦਾ ਹੁੰਦੀਆਂ ਹਨ?

 ਡਾਕਟਰ ਪੰਨੂ – ਬੱਚਿਆਂ ਦੇ ਦੁੱਧ ਦੇ ਦੰਦਾਂ ਦੀ ਉਪਰਲੀ ਸਫ਼ੇਦ ਸਖ਼ਤ ਝਾਲ ਕੱਚੀ ਅਤੇ ਮੁਸਾਮਦਾਰ ਹੁੰਦੀ ਹੈਮੁਸਾਮਦਾਰ ਚਿੱਟੀ ਝਾਲ ਨੂੰ ਹੋਰ ਪਰਪੱਕ,ਸੰਘਣੀ, ਸਖ਼ਤ, ਚਮਕਦਾਰ ਸਖ਼ਤ ਝਾਲ ਬਣਨ ਲਈ ਸੱਤ ਸਾਲ ਲਗ ਜਾਂਦੇ ਹਨਇਸ ਲਈ ਬਾਲਗਾਂ ਦੇ ਮੁਕਾਬਲੇ ਬੱਚੇ ਇਹਨਾਂ ਦੇ ਜ਼ਿਆਦਾ ਸ਼ਿਕਾਰ ਬਣਦੇ ਹਨ

 ਕੀ ਅਸੀਂ ਖੋੜ ਬਣਾਉਣ ਵਾਲੇ ਬੈਕਟੀਰੀਆ ਨੂੰ ਅਸਾਨੀ ਨਾਲ ਹਟਾ ਸਕਦੇ ਹਾਂ?

 ਡਾਕਟਰ ਪੰਨੂ – ਖੋੜ ਬਣਾਉਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹ ਬਿਲਕੁਲ ਓਸੇ ਤਰ੍ਹਾਂ ਦੇ ਨੁਕਸਾਨ ਨਾ ਪੁਚਾਉਣ ਵਾਲੇ ਬੈਕਟੀਰੀਆ ਹਨ, ਜੋ ਮੂੰਹ ਦੇ ਅੰਦਰ ਖੋੜ ਵਿਚ ਰਹਿੰਦੇ ਹਨਖੋੜ ਬਣਾਉਣ ਵਾਲੇ ਕਈ ਬੈਕਟੀਰੀਆ ਵਿਚ ਸ਼ਾਮਿਲ ਹਨ:

 1. ਲੈਕਟੋਬੈਸੀਲਸ ਐਸਿਡੋਫਿਲਸ  ਬੈਕਟੀਰੀਆ ਦੰਦਾਂ ਦੀਆਂ ਪਦਾਰਥ ਚੱਬਣ ਵਾਲੀਆਂ ਪਰਤਾਂ ਦੇ ਟੋਇਆਂ ਅਤੇ ਤਰੇੜਾਂ ਵਿਚ ਰਹਿੰਦੇ ਹਨਇਹ ਬੈਕਟੀਰੀਆ 3-12 ਸਾਲਾਂ ਦੀ ਉਮਰ ਦੇ ਛੋਟੇ ਬੱਚਿਆਂ ਵਿਚ ਦੰਦਾਂ ਨੂੰ ਲਗਾਤਾਰ ਨਸ਼ਟ ਕਰਨ ਦਾ ਕਾਰਨ ਬਣਦੇ ਹਨਖੋੜਾਂ ਦੁੱਧ ਦੇ ਦੰਦਾਂ ਅਤੇ ਲਗਭਗ 6 ਸਾਲਾਂ ਦੀ ਉਮਰ ਵਿਚ ਨਿਕਲਣ ਵਾਲੀਆਂ ਪੱਕੀਆਂ ਦਾੜ੍ਹਾਂ, ਦੋਹਾਂ ਵਿਚ ਖੋੜਾਂ ਬਣਨ ਦਾ ਕਾਰਨ ਬਣਦੇ ਹਨ

 2. ਛੇ ਕਿਸਮਾਂ ਦੇ ਸਟਰੈਪਟੋਕੋਕਸ  ਦੰਦਾਂ ਦੀਆਂ ਸਾਈਡਾਂ ਤੇ ਨਰਮ ਪਰਤਾਂ ਉੱਤੇ ਹਮਲਾ ਕਰਦੇ ਹਨਇਹ ਸਾਈਡਾਂ ਆਮ ਤੌਰ ਤੇ ਨਾਲ ਲਗਦੇ ਦੰਦਾਂ ਨੂੰ ਛੋਹੰਦੀਆਂ ਹਨ ਅਤੇ ਇਹਨਾਂ ਸਾਈਡਾਂ ਉਤੇ ਬਣਨ ਵਾਲੀਆਂ ਦਾ ਪਤਾ ਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈਇਹਨਾਂ ਖੋੜਾਂ ਦਾ ਸਿਰਫ਼ ਐਕਸਰੇ ਦੇ ਇਸਤੇਮਾਲ ਨਾਲ ਹੀ ਅੱਛੀ ਤਰ੍ਹਾਂ ਪਤਾ ਲਾਇਆ ਜਾ ਸਕਦਾ ਹੈ

 3. ਓਡੋਨਟੋਮਾਈਸਿਸ ਵਿਸਕੋਸਿਸ ਬੈਕਟੀਰੀਆ ਜ਼ਬਾਨ ਦੇ ਪਿਛੇ ਰਹਿੰਦੇ ਹਨ ਅਤੇ ਦੰਦ ਦੀ ਬਾਹਰ ਨਿਕਲੀ ਹੋਈ ਜੜ੍ਹ ਉਤੇ ਹਮਲਾ ਕਰਦੇ ਹਨਸਿਮੈਂਟਮ, ਦੰਦ ਦੀ ਜੜ੍ਹ ਦੀ ਬਾਹਰਲੀ ਸਖ਼ਤ ਪਰਤ ਹੈ (ਦੰਦ ਦੀ ਹੇਠਲੀ ਦੋ ਤਿਹਾਈ ਜੜ੍ਹ, ਜੋ ਆਮ ਤੌਰ ਤੇ ਦੰਦ ਦੀ ਹੱਡੀ ਵਿਚ ਦੱਬੀ ਹੁੰਦੀ ਹੈ), ਬਜ਼ੁਰਗ ਮਰੀਜ਼ਾਂ ਅਤੇ ਮਸੂੜੇ ਦੀ ਬਿਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਵਿਚ ਦੰਦ ਦੀ ਜੜ੍ਹ ਅਤੇ ਸੀਮੈਂਟ ਬਾਹਰ ਨਜ਼ਰ ਆਉਣ ਲਗਦੀ ਹੈ ਅਤੇ ਇਹਨਾਂ ਬੈਕਟੀਰੀਆ ਦੇ ਹਮਲੇ ਦਾ ਸ਼ਿਕਾਰ ਬਣਦੀ ਹੈ

 

 ਦੰਦ ਕਰੀਚਣਾ ਕੀ ਹੈ ?

 

ਡਾ: ਪੰਨੂ - ਬਰਕਸਿਜ਼ਮ ਨੂੰ ਆਮ ਕਰਕੇ ਦੰਦ ਕਰੀਚਣਾ ਵਜੋਂ ਵੀ ਜਾਣਿਆ ਜਾਂਦਾ ਹੈ, ਦਰਅਸਲ ਉਪਰਲੇ ਅਤੇ ਹੇਠਲੇ ਜਬਾੜਿਆਂ ਦਾ ਇੱਕਠਾ ਹੋਕੇ, ਉਪਰਲੇ ਜਬਾੜੇ ਦੇ ਦੰਦਾਂ ਨਾਲ ਹੇਠਲੇ ਦੰਦਾਂ ਨੂੰ ਕਰੀਚਣਾ ਹੈ ਦੰਦ ਕਰੀਚਣ ਦੀ ਬਿਮਾਰੀ ਅਲੱਗ ਅਲੱਗ ਅਧਿਅਨਾਂ ਦੇ ਅਧਾਰ ਤੇ 10-50% ਵਸੋਂ ਨੂੰ ਹੁੰਦੀ ਹੈ ਆਮ ਕਰਕੇ  ਦੰਦ ਕਰੀਚਣਾ, ਇੱਕ ਅਚੇਤ ਵਿਹਾਰ ਹੈ, ਇਸ ਲਈ ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਇੰਜ ਕਰ ਰਹੇ ਹਨ! ਅਕਸਰ ਉਹਨਾਂ ਦਾ ਸਾਥੀ ਉਹਨਾਂ ਨੂੰ ਦੱਸਦਾ ਹੈ ਕਿ ਰਾਤ ਨੂੰ ਉਹ ਦੰਦ ਕਰੀਚ ਰਿਹਾ/ਰਹੀ ਸੀ ਹਾਲਾਂ ਕਿ ਦੰਦ ਜਾਗਦਿਆਂ ਵੀ ਕਰੀਚੇ ਜਾ ਸਕਦੇ ਹਨ, ਪਰ ਦੰਦ ਕਰੀਚਣ ਦਾ ਕਾਰਜ ਆਮ ਤੌਰ ਤੇ ਰਾਤ ਨੂੰ ਹੁੰਦਾ ਹੈ ਨੀਂਦ ਦੌਰਾਨ ਦੰਦੀ ਵੱਢਣ ਦੀ ਤਾਕਤ (ਉਹ ਤਾਕਤ, ਜਿਸ ਨਾਲ ਦੋਵੇਂ ਜਬਾੜੇ ਇਕੱਠੇ ਹੁੰਦੇ ਹਨ) ਸਾਡੇ ਜਾਗਣ ਦੇ ਘੰਟਿਆਂ ਦੌਰਾਨ ਪਏ ਦਬਾਅ ਤੋਂ ਛੇ ਗੁਣਾ ਵੱਧ ਹੋ ਸਕਦੀ ਹੈ, ਨਤੀਜੇ ਵਜੋਂ ਰਾਤ ਦੇ ਵੇਲੇ ਦੇ ਬਰਕਸਿਜ਼ਮ (ਦੰਦ ਕਰੀਚਣਾ) ਨਾਲ ਸਾਨੂੰ ਬਹੁਤ ਚੋਖਾ ਨੁਕਸਾਨ ਹੋਣ ਦੀ ਵਧੇਰੇ ਸੰਭਾਵਨਾ ਹੈ

ਦੰਦ ਕਰੀਚਣ ਦੇ ਕੀ ਨਤੀਜੇ ਹਨ ?

ਡਾ: ਦਲਵੀਰ ਸਿੰਘ ਪੰਨੂਦੰਦ ਕਰੀਚਣ ਨਾਲ ਪੀੜ ਹੋ ਸਕਦੀ ਹੈ ਅਤੇ ਮਸੂੜੇ ਅਤੇ ਮੂੰਹ ਦੀਆਂ ਹੋਰ ਚੀਜ਼ਾਂ ਖ਼ਰਾਬ ਹੋ ਸਕਦੀਆਂ ਹਨ ਇਹਨਾਂ ਵਿਚ ਸ਼ਾਮਿਲ ਹਨ:

ਮੂੰਹ ਦੇ ਪੱਠੇ ਦੁਖਣੇ, ਸਿਰ ਪੀੜ ਅਤੇ ਕੰਨ ਦੁਖਣੇ 

ਰੋਟੀ ਖਾਣ ਲਈ ਵਰਤੇ ਜਾਂਦੇ ਪੱਠੇ ਹੀ ਦੰਦ ਕਰੀਚਣ ਦਾ ਕਾਰਨ ਬਣਦੇ ਹਨ ਇਸ ਕਰਕੇ ਸਵੇਰੇ ਇਹ ਪੱਠੇ ਦੁਖਦੇ ਜਾਂ ਨਰਮ ਮਹਿਸੂਸ ਹੁੰਦੇ ਹਨ ਇਸ ਕਰਕੇ ਜਬਾੜਾ ਸਖ਼ਤ ਲੱਗਦਾ ਹੈ ਅਤੇ ਹੱਥ ਲਾਉਣ ਤੇ, ਮੂੰਹ ਦੋਵੇਂ ਪਾਸੇ ਟਸ ਟਸ ਕਰਦਾ ਹੈ ਪੱਠਿਆਂ ਦੀ ਇਸ ਪੀੜ ਨੂੰ ਅਕਸਰ ਸਿਰ ਪੀੜ, ਦੰਦ ਪੀੜ ਜਾਂ ਧੌਣ ਵਿਚ ਦਰਦ ਦਾ ਨਾਂ ਦਿਤਾ ਜਾਂਦਾ ਹੈ

ਖ਼ੂਬਸੂਰਤੀ ਨੂੰ ਨੁਕਸਾਨ

ਦੰਦ ਕਰੀਚਣ ਨਾਲ ਦੰਦ ਖੁਰਣ ਕਰਕੇ ਬਹੁਤ ਛੋਟੇ ਹੋ ਸਕਦੇ ਹਨ ਅਤੇ ਇਸ ਨਾਲ ਇਹਨਾਂ ਦੀ ਖ਼ੂਬਸੂਰਤੀ ਖ਼ਤਮ ਹੋ ਸਕਦੀ ਹੈ

ਸੰਵੇਦਨਸ਼ੀਲ ਦੰਦ

ਦੰਦ ਕਰੀਚਣ ਨਾਲ ਕਿਉਂਕਿ ਦੰਦ ਦੀ ਪਰਤ ਖ਼ਤਮ ਹੋ ਜਾਂਦੀ ਹੈ ਅਤੇ ਦੰਦਾਂ ਦੇ ਨੁਕਸਾਨ ਹੋ ਸਕਣ ਵਾਲੀ ਪਰਤ ਉਪਰ ਆ ਜਾਂਦੀ ਹੈ ਇਸ ਕਰਕੇ ਦੰਦ ਠੰਢੇ, ਦਬਾਅ ਅਤੇ ਸਰਦ ਗਰਮ ਲਈ ਸੰਵੇਦਨਸ਼ੀਲ ਹੋ ਸਕਦੇ ਹਨ

ਦੰਦਾਂ ਅਤੇ ਭਰਾਈ ਵਿਚ ਤਰੇੜ ਪੈਣੀ

ਦੰਦ ਕਰੀਚਣ ਨਾਲ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਇਸ ਨਾਲ ਦੰਦਾਂ ਵਿਚ ਤਰੇੜ ਆ ਸਕਦੀ ਹੈ ਅਤੇ ਦੰਦਾਂ ਦੀ ਭਰਾਈ ਵੀ ਟੁੱਟ ਸਕਦੀ ਹੈ

ਜਬਾੜਿਆਂ ਦੇ ਜੋੜ ਨੂੰ ਨੁਕਸਾਨ

ਦੰਦ ਕਰੀਚਣ ਨਾਲ ਜਬਾੜਿਆਂ ਦੇ ਜੋੜ ਨੂੰ ਨੁਕਸਾਨ ਹੋ ਸਕਦਾ ਹੈ ਇਹ ਉਹ ‘‘ਕਬਜ਼ਾਹੈ, ਜੋ ਹੇਠਲੇ ਜਬਾੜੇ ਨੂੰ ਉਪਰਲੇ ਜਬਾੜੇ ਨਾਲ ਜੋੜਦਾ ਹੈ, ਜਿਸ ਨਾਲ ਖਾਣ ਪੀਣ ਦਾ ਅਮਲ ਅਤੇ ਗੱਲਬਾਤ ਕੀਤੀ ਜਾ ਸਕਦੀ ਹੈ

ਕੀ ਦੰਦ ਕਰੀਚਣ ਦੀ ਬਿਮਾਰੀ ਬੱਚਿਆਂ ਨੂੰ ਵੀ ਹੁੰਦੀ ਹੈ?

ਡਾ: ਪੰਨੂਬੱਚਿਆਂ ਵਿਚ ਦੰਦ ਕਰੀਚਣ ਦਾ ਅਮਲ ਅਕਸਰ ਵੇਖਿਆ ਜਾਂਦਾ ਹੈ ਬੱਚੇ ਆਪਣੇ ਦੰਦਾਂ ਨੂੰ ਠੰਢ ਜਾਂ ਕੰਨਾਂ ਦੀਆਂ ਲਾਗਾਂ ਵਰਗੀਆਂ ਹੋਰ ਬਿਮਾਰੀਆਂ ਲੱਗਣ ਕਾਰਨ, ਦਰਦ ਅਤੇ ਬੇਚੈਨੀ ਕਰਕੇ ਦੰਦ ਕਰੀਚਦੇ ਹਨ ਆਮ ਤੌਰ ਤੇ ਬੱਚੇ ਅਲਰਜੀਆਂ ਕਾਰਨ ਬੇਚੈਨੀ ਤੋਂ ਛੁਟਕਾਰੇ ਲਈ ਆਪਣੇ ਦੰਦਾਂ ਨੂੰ ਘਿਸਾਉਂਦੇ ਹਨ ਆਮ ਕਰਕੇ ਬੱਚਿਆਂ ਵਿਚ ਦੰਦ ਕਰੀਚਣ ਦੀ ਬਿਮਾਰੀ ਇੱਕ ਥੋੜ੍ਹੇ ਸਮੇਂ ਦਾ ਅਮਲ ਹੈ ਅਤੇ ਵਡੇ ਹੋਕੇ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ ਅਤੇ ਉਹ ਵੀ ਉਸ ਦੇ ਦੰਦਾਂ ਤੇ ਮਾੜਾ ਪ੍ਰਭਾਵ ਪਾਏ ਬਗ਼ੈਰ

ਦੰਦ ਕਰੀਚਣ ਦੀ ਬਿਮਾਰੀ ਦਾ ਇਲਾਜ ਕਿਵੇਂ ਕੀਤਾ ਜਾਏ?

ਡਾ: ਪੰਨੂਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਦੰਦ ਕਰੀਚਣ ਦੀ ਬਿਮਾਰੀ ਹੈ, ਤਾਂ ਆਪਣੇ ਦੰਦਾਂ ਦੇ ਡਾਕਟਰ ਕੋਲ ਜਾਓ ਜੇ ਦੰਦ ਕਰੀਚਣ ਦੇ ਤੁਹਾਡੇ ਲੱਛਣ ਹੋਏ, ਤਾਂ ਉਹ ਤੁਹਾਨੂੰ ਦਸ ਸਕਦਾ ਹੈ ਬਹੁਤੇ ਮਾਮਲਿਆਂ ਵਿਚ, ਤੁਹਾਡੇ ਸੌਣ ਦੇ ਸਮੇਂ ਦੌਰਾਨ ਇਹ ਤੁਹਾਡੇ ਲਈ ਮੂੰਹ ਦੇ ਕਸਟਮ ਗਾਰਡ ਪੈਦਾ ਕਰ ਸਕਦੇ ਹਨ ਮੂੰਹ ਦਾ ਗਾਰਡ, ਉਸ ਸਥਿਤੀ ਨੂੰ ਜਰਦਾ ਹੈ, ਜਿਸਨੂੰ ਦੰਦ ਕਰੀਚਣ ਦੌਰਾਨ ਤੁਹਾਡੇ ਦੰਦਾਂ ਨੂੰ ਸਹਿਣੀ ਪਏਗੀ ਇਸ ਨਾਲ ਦੰਦ ਕਰੀਚਣ ਦੀ ਬਿਮਾਰੀ ਨਾਲ ਘੱਟ ਤੋਂ ਘੱਟ ਨੁਕਸਾਨ ਹੋਏਗਾ ਇਸ ਤੋਂ ਅਲਾਵਾ, ਤੁਹਾਡਾ ਦੰਦਾਂ ਦਾ ਡਾਕਟਰ ਤੁਹਾਨੂੰ ਆਪਣੇ ਦੰਦ ਅਤੇ ਜੀਭ ਨੂੰ ਸਹੀ ਸਥਿਤੀ ਵਿਚ ਰੱਖਣ ਬਾਰੇ ਦਸਕੇ ਮਦਦ ਕਰ ਸਕਦਾ ਹੈ, ਤਾਂ ਜੋ ਤੁਹਾਡਾ ਦੰਦ ਕਰੀਚਣਾ ਘਟ ਜਾਏ ਸ਼ਰਾਬ ਦੀ ਮਿਕਦਾਰ ਵੀ ਘੱਟ ਕਰਨ ਦੀ ਸਲਾਹ ਦਿਤੀ ਜਾਂਦੀ ਹੈ, ਕਿਉਂਕਿ ਸ਼ਰਾਬ ਪੀਣ ਨਾਲ ਦੰਦ ਕਰੀਚਣ ਦੀ ਬਿਮਾਰੀ ਦੇ ਹੋਰ ਵਧਣ ਦਾ ਪਤਾ ਚੱਲਿਆ ਹੈ ਸਾਰੇ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਦਬਾਅ ਅਤੇ ਬੇਚੈਨੀ, ਦੰਦ ਕਰੀਚਣ ਦੀ ਬਿਮਾਰੀ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ ਜੇ ਤੁਹਾਨੂੰ ਦੰਦ ਕਰੀਚਣ ਦੀ ਬਿਮਾਰੀ ਹੈ, ਤਾਂ ਆਪਣੀ ਜ਼ਿੰਦਗੀ ਵਿਚ ਦਬਾਅ ਨੂੰ ਬਿਹਤਰ ਢੰਗ ਨਾਲ ਘੱਟ ਕਰਨ ਦੀ ਕੋਸ਼ਿਸ਼ ਕਰੋ ਦਬਾਅ ਦੀ ਚੰਗੀ ਤਰ੍ਹਾਂ ਨਿਗਰਾਨੀ ਅਤੇ ਇਸ ਤੇ ਕੰਟਰੋਲ ਨਾਲ ਤੁਸੀਂ ਅਕਸਰ ਨਾਟਕੀ ਢੰਗ ਨਾਲ ਦੰਦ ਕਰੀਚਣਾ ਘੱਟ ਕਰ ਸਕਦੇ ਹੋ

 

ਬੁੱਲ੍ਹ ਅਤੇ ਮੂੰਹ ਦਾ ਕੈਂਸਰ ਕੀ ਹੈ?

 

ਡਾਕਟਰ ਪੰਨੂ – ਬੁੱਲ੍ਹ ਅਤੇ ਮੂੰਹ ਦੀ ਖੋੜ ਦਾ ਕੈਂਸਰ ਇੱਕ ਬਿਮਾਰੀ ਹੈ, ਜਿਸ ਵਿਚ ਕੈਂਸਰ ਦੇ ਘਾਤਕ ਸੈਲ ਬੁੱਲ੍ਹ ਜਾਂ ਮੂੰਹ ਦੇ ਰੇਸ਼ਿਆਂ ਵਿਚ ਪਹੁੰਚ ਜਾਂਦੇ ਹਨਮੂੰਹ ਵਿਚ ਜ਼ਬਾਨ ਦੇ ਸਾਹਮਣੇ ਦਾ ਦੋ ਤਿਹਾਈ ਹਿੱਸਾ, ਉਪਰਲੇ ਅਤੇ ਹੇਠਲੇ ਮਸੂੜੇ, ਗੱਲ੍ਹਾਂ ਅਤੇ ਬੁੱਲ੍ਹਾਂ ਦੀ ਅੰਦਰੂਨੀ ਲਾਈਨਿੰਗ ,ਜ਼ਬਾਨ ਦੇ ਹੇਠਾਂ ਮੂੰਹ ਦਾ ਹੇਠਲਾ ਹਿੱਸਾ, ਮੂੰਹ ਦਾ ਉਪਰਲਾ ਹੱਡੀ ਵਾਲਾ ਹਿੱਸਾ ਅਤੇ ਅਕਲ ਦਾੜ੍ਹਾਂ ਦਾ ਥੋੜ੍ਹਾ ਜਿਹਾ ਪਿਛਲਾ ਹਿੱਸਾ ਸ਼ਾਮਿਲ ਹੁੰਦਾ ਹੈ

ਮੂੰਹ ਦਾ ਕੈਂਸਰ ਕਿਸ ਨੂੰ ਹੁੰਦਾ ਹੈ?

ਡਾਕਟਰ ਪੰਨੂ – ਸਿਰ ਅਤੇ ਗਰਦਨ ਦੇ ਬਹੁਤੇ ਕੈਂਸਰ ਅਕਸਰ 45 ਸਾਲਾਂ ਤੋਂ ਵਧੇਰੀ ਉਮਰ ਦੇ ਵਿਅਕਤੀਆਂ ਵਿਚ ਹੁੰਦੇ ਹਨਬੁੱਲ੍ਹ ਦਾ ਕੈਂਸਰ ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਆਮ ਹੁੰਦਾ ਹੈ ਅਤੇ ਇਸਦੇ ਹਲਕੇ ਰੰਗ ਦੀ ਚਮੜੀ ਵਾਲੇ ਵਿਅਕਤੀਆਂ ਵਿਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜੋ ਬਹੁਤਾ ਸਮਾਂ ਧੁੱਪ ਵਿਚ ਰਹਿੰਦੇ ਹਨਮੂੰਹ ਦੀ ਖੋੜ ਦਾ ਕੈਂਸਰ ਉਹਨਾਂ ਵਿਅਕਤੀਆਂ ਵਿਚ ਆਮ ਕਰਕੇ ਜ਼ਿਆਦਾ ਹੁੰਦਾ ਹੈ, ਜੋ ਤੰਬਾਕੂ ਚੱਬਦੇ ਹਨ ਜਾਂ ਤੰਬਾਕੂਨੋਸ਼ੀ ਕਰਦੇ ਹਨ

ਡਾਕਟਰ ਨੂੰ ਕਦੋਂ ਮਿਲਨਾ ਚਾਹੀਦਾ ਹੈ?

ਡਾਕਟਰ ਪੰਨੂ – ਜਦੋਂ ਕਿਸੇ ਵਿਅਕਤੀ ਨੂੰ ਆਪਣੇ ਬੁੱਲ੍ਹ, ਮੂੰਹ ਜਾਂ ਮਸੂੜਿਆਂ ਵਿਚ ਗਿਲਟੀ ਦਿਸੇ, ਮੂੰਹ ਵਿਚ ਜਲਣ ਮਹਿਸੂਸ ਹੋਵੇ, ਜਾਂ ਮੂੰਹ ਵਿਚ ਦਰਦ ਹੁੰਦਾ ਹੋਵੇ, ਤਾਂ ਉਸਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈਜਦੋਂ ਨਕਲੀ ਦੰਦਾਂ ਦਾ ਸੈਟ ਮੂੰਹ ਵਿਚ ਅੱਛੀ ਤਰ੍ਹਾਂ ਫਿੱਟ ਨਾ ਹੁੰਦਾ ਹੋਵੇ, ਤਾਂ ਇਹ ਮੂੰਹ ਜਾਂ ਮਸੂੜਿਆਂ ਦੇ ਕੈਂਸਰ ਦਾ ਇੱਕ ਹੋਰ ਸੰਕੇਤ ਹੋ ਸਕਦਾ ਹੈਦੰਦਾਂ ਦੇ ਮਾਹਿਰ ਡਾਕਟਰ ਵਲੋਂ ਦੰਦਾਂ ਦੀ ਜਾਂਚ ਕਰਨ ਸਮੇਂ, ਬੁੱਲ੍ਹ ਅਤੇ ਮੂੰਹ ਦੀ ਖੋੜ ਦੇ ਕੈਂਸਰ ਦਾ ਪਤਾ ਲਗ ਜਾਂਦਾ ਹੈਜੇ ਅਜਿਹੇ ਲੱਛਣ ਹੋਣ, ਤਾਂ ਡਾਕਟਰ ਸ਼ੀਸ਼ੇ ਜਾਂ ਰੌਸ਼ਨੀਆਂ ਦਾ ਇਸਤੇਮਾਲ ਕਰਕੇ ਮੂੰਹ ਦੀ ਜਾਂਚ ਕਰੇਗਾਡਾਕਟਰ ਮੂੰਹ ਦਾ ਐਕਸ-ਰੇ ਕਰਾਉਣ ਲਈ ਕਹਿ ਸਕਦਾ ਹੈਜੇ ਆਮ ਤੌਰ ਤੇ ਟਿਸ਼ੂ ਨਹੀਂ ਲੱਭਦਾ, ਤਾਂ ਡਾਕਟਰ ਨੂੰ ਟਿਸ਼ੂ ਦਾ ਛੋਟਾ ਜਿਹਾ ਟੁਕੜਾ ਕੱਟਣ ਦੀ ਜ਼ਰੂਰਤ ਪਏਗੀ ਅਤੇ ਕੈਂਸਰ ਦੇ ਕਿਸੇ ਸੈਲ ਦਾ ਪਤਾ ਲਾਉਣ ਲਈ, ਇਸ ਨੂੰ ਜਾਂਚਣ ਲਈ ਉਹ ਖੁਰਦਬੀਨ ਦੇ ਹੇਠਾਂ ਰੱਖ ਕੇ ਵੇਖੇਗਾਇਸ ਨੂੰ ਬਾਇਓਪਸੀ ਕਿਹਾ ਜਾਂਦਾ ਹੈਬਾਇਓਪਸੀ ਵਾਲੀ ਥਾਂ ਤੋਂ ਮਰੀਜ਼ ਦਾ ਥੋੜ੍ਹੇ ਸਮੇਂ ਲਈ ਧਿਆਨ ਹਟਾਉਣ ਵਾਸਤੇ (ਸਥਾਨਕ ਐਨੇਸਥੈਟਿਕ) ਦਿੱਤਾ ਜਾਏਗਾ, ਤਾਕਿ ਕੋਈ ਦਰਦ ਮਹਿਸੂਸ ਨਾ ਹੋਵੇਡਾਕਟਰ ਗਿਲਟੀਆਂ ਦਾ ਪਤਾ ਲਾਉਣ ਲਈ ਮਰੀਜ਼ ਦੇ ਗਲੇ ਨੂੰ ਵੀ ਚੰਗੀ ਤਰ੍ਹਾਂ ਟੋਹ ਕੇ ਵੇਖੇਗਾਬਿਮਾਰੀ ਤੋਂ ਮੋੜੇ ਦੀ ਸੰਭਾਵਨਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਬੁੱਲ੍ਹ ਜਾਂ ਮੂੰਹ ਵਿਚ ਕੈਂਸਰ ਕਿਸ ਥਾਂ ਤੇ ਹੈ, ਕੀ ਕੈਂਸਰ ਸਿਰਫ਼ ਬੁੱਲ੍ਹ ਵਿਚ ਜਾਂ ਮੂੰਹ ਵਿਚ ਹੀ ਹੈ ਜਾਂ ਦੂਜੇ ਟਿਸ਼ੂਆਂ (ਪੜਾਅ) ਵਿਚ ਵੀ ਫੈਲ ਗਿਆ ਹੈ ਅਤੇ ਮਰੀਜ਼ ਦੀ ਸਿਹਤ ਦੀ ਆਮ ਹਾਲਤ ਕੀ ਹੈ।

One Response to “ਪੰਜਾਬੀ ਲੇਖ”

  1. sanjeev sharma Says:

    Hello Dr. Pannu,
    As always, It is very good information for everybody.
    Anybody can be benefit from this wealth of knowledge.
    Please keep up the good work to enlighten the community and socity.

    Best regards,
    Sanjeev.


Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.